ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਦਾ ਆਯੋਜਨ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਲੁਧਿਆਣਾ ਵਿਖੇ 18 ਤੋਂ 20 ਨਵੰਬਰ ਤੱਕ ਕੀਤਾ ਗਿਆ ਜਿਸ ਵਿੱਚ ਸੈਂਟ ਜੋਸੇਫ਼ ਕਾਨਵੇਂਟ ਕੈਂਟ ਰੋਡ ਜਲੰਧਰ ਦੇ 16 ਸਪੈਸ਼ਲ ਅਥਲੀਟਾਂ ਨੇ ਭਾਗ ਲਿਆ, 13 ਗੋਲਡ ਮੈਡਲ, 09 ਸਿਲਵਰ ਮੈਡਲ,ਅਤੇ 08 ਬ੍ਰਾਊਨ ਮੈਡਲ ਅਥਲੈਟਿਕਸ, ਲੌਂਗ ਜੰਪ, ਬੈਡਮਿੰਟਨ, ਰੀਲੇ ਦੌੜ, 100 ਮੀਟਰ ਦੌੜ, 50 ਮੀਟਰ ਵਾਕ, ਸ਼ੋਟ ਪੁੱਟ, ਸੋਫਟ ਬਾਲ ਥਰੋ, ਵਹੀਲ ਚੇਅਰ ਦੌੜ ਵਿਚ ਮੈਡਲ ਜਿੱਤ ਕੇ ਸੈਂਟ ਜੋਸੇਫ਼ ਕਾਨਵੇਂਟ ਸਕੂਲ ਦਾ ਨਾਮ ਉੱਚਾ ਕੀਤਾ.
ਸਕੂਲ ਵਾਪਿਸ ਆਉਣ ਤੇ ਖਿਡਾਰੀਆਂ ਦਾ ਸਵਾਗਤ ਸਿਸਟਰ ਅਰਚਨਾ ਪ੍ਰਿੰਸੀਪਲ, ਸਿਸਟਰ ਸੋਮਾ, ਸਿਸਟਰ ਪਰਸੂਨਾ, ਸਿਸਟਰ ਕਿਰਨ, ਸਕੂਲ ਦਾ ਸਟਾਫ ਅਤੇ ਮਾਤਾ ਪਿਤਾ ਵਲੋ ਸਾਰੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ, ਸਕੂਲ ਦੀ ਅਸੈਂਬਲੀ ਸਟੇਜ ਤੇ ਖਿਡਾਰੀਆ ਨੂੰ ਇਨਾਮ ਵੱਲੋਂ ਮਿਲੇ ਮੈਡਲ, ਗਰਮ ਕੰਬਲ ਅਤੇ ਸਾਇਕਲ ਸਨਮਾਨ ਵਜੋਂ ਦਿੱਤੇ ਗਏ,ਮੀਡੀਅਮ ਸਕੂਲ ਸ਼੍ਰੇਣੀ ਵਿੱਚ ਸੇਂਟ ਜੋਸਫ ਕਾਨਵੇਂਟ ਸਕੂਲ ਜਲੰਧਰ, ਨੇ ਪਹਿਲਾ ਸਥਾਨ ਜਿੱਤਣ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਇਸ ਦੌਰਾਨ ਸਪੈਸ਼ਲ ਅਧਿਆਪਿਕਾ ਨਵਜੋਤ ਸਰੂਪ, ਸਪੋਰਟਸ ਅਧਿਆਪਿਕਾ ਰੇਖਾ ਕਸ਼ਯਪ ਅਤੇ ਅਕਾਂਸ਼ਾ ਸ਼ਰਮਾ ਅਤੇ ਹੈਲਪ ਫਰੀਮਾ ਨੂੰ ਵੀ ਸਕੂਲ ਵਲੋ ਸਨਮਾਨਿਤ ਕੀਤਾ ਗਿਆ।