ਪਿਛਲੇ ਕਈ ਦਿਨਾਂ ਤੋਂ ਨਗਰ ਪੰਚਾਇਤ ਮਹਿਤਪੁਰ E O ਸਾਹਿਬ ਨੂੰ ਲਿਖਤੀ ਰੂਪ ਵਿੱਚ ਕੱਚੇ ਮਕਾਨਾਂ ਦੇ ਪੈਸੇ ਨਾ ਮਿਲਣ ਸਬੰਧੀ,ਵਾਰਡ ਵਿੱਚ ਪਏ ਢੇਰ ਸਬੰਧੀ, ਫਿਰਨੀ ਛਡਾਉਂਣ ਸਬੰਧੀ , ਦਰਖਾਸਾਂ ਦਿੱਤੀਆਂ ਗਈਆਂ ਸੀ। ਜਿਨਾ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਜਦੋਂ ਵੀ E O ਸਾਹਿਬ ਨੂੰ ਇਸ ਵਿਸ਼ੇ ਵਿਚ ਮਿਲਣ ਸਬੰਧੀ ਕੋਸ਼ਿਸ਼ ਕੀਤੀ ਗਈ ਤਾਂ ਸਾਨੂੰ ਮਿਲਣ ਦਾ ਸਮਾਂ ਨਹੀਂ ਦਿਤਾ। ਜਿਸ ਕਰਕੇ ਨਗਰ ਵਾਸੀਆਂ ਲੱਗਦਾ ਹੈ ਕਿ ਸਾਡੇ ਨਾਲ ਪੱਖ- ਪਾਤ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਿਚ ਨਗਰ ਨਿਵਾਸੀਆਂ ਵਲੋਂ ਅੱਜ ਨਗਰ ਪੰਚਾਇਤ ਮਹਿਤਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਪੰਚਾਇਤ ਮਹਿਤਪੁਰ ਵਿਚ E O ਸਾਹਿਬ ਦੇ ਨਾ ਮਿਲਣ ਦੀ ਸੂਰਤ ਵਿੱਚ E O ਸਾਹਿਬ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸ਼੍ਰੀ ਅਸ਼ਵਨੀ ਧਾਲੀਵਾਲ ਜੀ ਪੰਜਾਬ ਪ੍ਰਧਾਨ ਡਾ ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ, ਦੀਪਾ ਪ੍ਰਧਾਨ ਭੀਮ ਆਰਮੀ ਮਹਿਤਪੁਰ, ਅਸ਼ਵਨੀ ਗਿੱਲ ਸਰਕਲ ਪ੍ਰਧਾਨ ਡਾ ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਮਹਿਤਪੁਰ, ਮੰਗਤ ਰਾਮ ਸਾਬਕਾ ਸਰਪੰਚ, ਜਸਵੀਰ ਸਿੰਘ ਥਿੰਦ, ਨਿਰਮਲ ਸਿੰਘ ਥਿੰਦ, ਬੂਟਾ ਸਿੰਘ, ਜਸਵੀਰ ਸਿੰਘ, ਚੰਦਨ ਚੌਹਾਨ, ਸੀਤਾ,ਦੇਸੀ, ਸਨੀ, ਚੰਨੀ, ਮਨੀ,ਭੁਪਿੰਦਰ ਸਿੰਘ, ਮੌਜੂਦ ਸਨ !