ਹਲਕਾ ਨਕੋਦਰ ਵਿਖੇ ਵੱਡੀ ਗਿਣਤੀ ਵਿੱਚ ਸਰਪੰਚ ਅਤੇ ਪੰਚ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ !

Published:

– ‘ਆਪ’ ਦੀ ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਅਤੇ ਕਰਨੀਆਂ ਤੋਂ ਸਨ ਪ੍ਰਭਾਵਿਤ

– ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਰਿੰਕੂ ਨੂੰ ਵੱਡੇ ਫਰਕ ਨਾਲ ਜੇਤੂ ਬਣਾਉਣ ਦਾ ਕੀਤਾ ਵਾਅਦਾ

– ਕਿਹਾ, ‘ਆਪ’ ਸਰਕਾਰ ਬਣਨ ਤੋਂ ਬਾਅਦ ਨਕੋਦਰ ਹਲਕੇ ਵਿੱਚ ਲੱਗੀ ਵਿਕਾਸ ਦੀ ਝੜੀ

– ਕਿਹਾ, ਪਹਿਲਾਂ ਦੀਆਂ ਰਿਵਾਇਤੀ ਪਾਰਟੀਆਂ ਕੇਵਲ ਝੂਠ ਦੇ ਸਹਾਰੇ ਕਰਦੀਆਂ ਰਹੀਆਂ ਸਿਆਸਤ

ਨਕੋਦਰ : ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਹਲਕਾ ਨਕੋਦਰ ਤੋਂ ਐਮਐਲਏ ਇੰਦਰਜੀਤ ਕੌਰ ਮਾਨ ਅਤੇ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਅਗਵਾਈ ਹੇਠ ਇਥੋਂ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਅਤੇ ਪੰਚ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਪੰਜਾਬ ਸਮੇਤ ਹਲਕਾ ਨਕੋਦਰ ਤੋਂ ਐਮਐਲਏ ਇੰਦਰਜੀਤ ਕੌਰ ਮਾਨ, ਰਣਜੀਤ ਸਿੰਘ ਚੀਮਾ ਜਲ ਸਰੋਤ ਵਿਭਾਗ ,ਗੁਰਜੀਤ ਸਿੰਘ ਗਿੱਲ ਪ੍ਰਧਾਨ ਕਿਸਾਨ ਵਿੰਗ ,ਗਗਨ ਧਾਲੀਵਾਲ ਯੂਥ ਵਿੰਗ ਪ੍ਰਧਾਨ ,ਦਰਸ਼ਨ ਸਿੰਘ ਟਾਹਲੀ ਅਤੇ ਪ੍ਰਦੀਪ ਸ਼ੇਰਪੁਰ ਨੇ ਸੰਬੋਧਨ ਕੀਤਾ।

ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕੀ ਸਾਡੀ ਸਰਕਾਰ ਪੰਜਾਬ ਦੇ ਹਰੇਕ ਪਿੰਡ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਮੌਕੇ ਤੇ ਨਕੋਦਰ ਹਲਕਾ ਐਮਐਲਏ ਇੰਦਰਜੀਤ ਕੌਰ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਉਨ੍ਹਾਂ ਦਾ ਵੀ ਇਹ ਸੁਫਨਾ ਹੈ ਕੀ ਨਕੋਦਰ ਹਲਕੇ ਦੇ ਹਰ ਪਿੰਡ ਦੇ ਵਿਕਾਸ ਲਈ ਕੰਮ ਕਰਾਂ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡ ਵਾਸਤੇ ਗ੍ਰਾਂਟਾਂ ਅਤੇ ਪ੍ਰਾਜੈਕਟ ਲੈਕੇ ਆ ਰਹੀ ਹੈ ਜਿਸ ਨਾਲ ਪਿੰਡਾਂ ਦੇ ਰੁਕੇ ਹੋਏ ਕੰਮ ਕਰਵਾ ਸਕਾਂ ਅਤੇ ਲੋਕਾਂ ਨੂੰ ਰੋਜ਼ਗਾਰ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦਿੱਤੀਆਂ ਹੋਈਆਂ ਗਰੰਟੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇਕ ਵਰਕਰ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ।

ਇਥੇ ਅੱਜ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪੰਚਾਂ-ਸਰਪੰਚਾਂ ਨੇ ਵਾਅਦਾ ਕੀਤਾ ਕਿ ਇਸ ਵਾਰ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਲੈ ਕੇ ਜਤਾਉਣਗੇ, ਕਿਉਂਕਿ ਸਾਨੂੰ ਇਸ ਪਾਰਟੀ ਤੇ ਪੂਰਾ ਯਕੀਨ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਇੱਕੋ ਇੱਕ ਪਾਰਟੀ ਹੈ ਜਿਸਨੇ ਗਰੀਬਾਂ ਦੀ ਸਾਰ ਲਈ ਹੈ, ਨਹੀਂ ਤਾਂ ਦੂਜੀਆਂ ਪਾਰਟੀਆਂ ਹੁਣ ਤੱਕ ਸਿਰਫ ਝੂਠੇ ਵਾਅਦੇ ਹੀ ਕਰਦੀਆਂ ਰਹੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਨਕੋਦਰ ਐਮਐਲਏ ਇੰਦਰਜੀਤ ਕੌਰ ਮਾਨ ਨੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।

ਇਸ ਮੌਕੇ ਤੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਪੰਚ ਅਤੇ ਸਰਪੰਚਾਂ ਵਿੱਚ ਸਰਪੰਚ ਕੰਗ, ਦੇਵ ਰਾਜ ਸਰਪੰਚ ਬਾਊਪੁਰ, ਸਰਪੰਚ ਕੋਟਲਾ ਜੰਗਾ ਅਮਰਜੀਤ ਕੌਰ ,ਸਰਪੰਚ ਮੁਸੇ ਵਾਲਾ ਕ੍ਰਿਸ਼ਨਾ ਦੇਵੀ ,ਸਰਪੰਚ ਟੁਟ ਕਲਾਂ, ਸਰਪੰਚ ਧਾਲੀਵਾਲ, ਤਲਵਿੰਦਰ ਸਿੰਘ, ਹਰਦੇਵ ਸਿੰਘ ਖੀਵਾ, ਪੂਰਨ ਸਿੰਘ ਸਰਪੰਚ ਗਾਂਧਰਾਂ, ਕੇਵਲ ਕੁਮਾਰ ਮੀਰਾਂਪੁਰ, ਪੁਸ਼ਪਾ ਰਾਣੀ ਸਰਪੰਚ ਨਵਾ ਪਿੰਡ ਸੌਕੀਆ, ਸਰਪੰਚ ਥਾਬਲਕੇ ਅਮਰਜੀਤ ਕੌਰ, ਸਰਪੰਚ ਚਾਨੀਆ ਪਿੰਡ ਦਰਸ਼ਨ ਸਿੰਘ ,ਸਰਪੰਚ ਢੇਰੀਆਂ ਜਸਵੀਰ ਸਿੰਘ, ਸਰਪੰਚ ਪਿੰਡ ਗਹੀਰ ਧਰਮ ਪਾਲ ,ਸਰਪੰਚ ਨੰਗਲ ਜੀਵਾ ਬਲਵੀਰ ਕੌਰ ,ਸਰਪੰਚ ਫਾਜ਼ਿਲਪੁਰ ਸ਼ਾਮਿਲ ਸਨ।

‘ਆਪ ਵਿੱਚ ਸ਼ਾਮਲ ਹੋਏ ਪੰਚ ਅਤੇ ਸਰਪੰਚਾਂ ਵਿੱਚ ਖਾਸ ਜੋਸ਼ ਸੀ ਅਤੇ ਉਨ੍ਹਾਂ ‘ਆਪ’ ਉਮੀਦਵਾਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਵੱਡੇ ਫਰਕ ਨਾਲ ਜੇਤੂ ਬਣਾਉਣ ਦਾ ਵਾਅਦਾ ਕੀਤਾ।

Advertisement

spot_img

Related articles

Recent articles