ਪੰਜਾਬ ਦੇ ਜਲੰਧਰ ਸ਼ਹਿਰ ਦੀ ਲੋਕ ਸਭਾ ਜ਼ਿਮਨੀ ਚੋਣ ਚ ਸਾਰੀਆਂ ਪਾਰਟੀਆਂ ਆਪੋ ਆਪਣੇ ਪੱਧਰ ਤੇ ਜੋਰਾਂ ਨਾਲ ਪ੍ਰਚਾਰ ਕਰ ਰਹੀਆਂ ਹਨ। ਇਸੇ ਦੌਰਾਨ ਹੁਣ ਲੀਡਰਾਂ ਵਲੋਂ ਪੈਸੇ ਦੀ ਤਾਕਤ ਵੀ ਵਰਤੀ ਜਾ ਰਹੀ ਹੈ। Money Power ਦੇ ਇਸ ਪ੍ਰਯੋਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਕਾਂਗਰਸ ਦੇ ਚੋਣ ਇੰਚਾਰਜ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਪ੍ਰਚਾਰ ਦੌਰਾਨ ਮਹਿਲਾ ਨੂੰ ਪੈਸੇ ਦਿੰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਬਸਤੀਆਂ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਰਾਣਾ ਗੁਰਜੀਤ ਸਿੰਘ ਇਕ ਔਰਤ ਨੂੰ 500-500 ਦੇ ਨੋਟ ਫੜਾਉਂਦੇ ਹੋਏ ਨਜ਼ਰ ਆ ਰਹੇ ਹਨ। । ਜਦੋਂ ਰਾਣਾ ਗੁਰਜੀਤ ਸਿੰਘ ਨੇ ਔਰਤ ਨੂੰ ਨੋਟ ਸੌਂਪੇ ਤਾਂ ਉਹ ਇਕੱਲੀ ਨਹੀਂ ਸੀ, ਉਸ ਦੇ ਨਾਲ ਹੋਰ ਔਰਤਾਂ ਵੀ ਸਨ।