ਪੰਜਾਬ ਯੂਥ ਮਿਲਣੀ ਪ੍ਰੋਗਰਾਮ ਤਹਿਤ ਜਲੰਧਰ ਪਹੁੰਚੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ !

Published:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝੰਜਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਪੰਜਾਬ ਯੂਥ ਮੇਲਿਆਂ ਦੇ ਨਾਮ ਹੇਠਾਂ ਪਹੁੰਚ ਕੀਤੀ ਜਾ ਰਹੀ ਹੈ।

ਇਸ ਪ੍ਰੋਗਰਾਮ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝੰਜਰ ਆਪਣੀ ਸਮੁੱਚੀ ਟੀਮ ਦੇ ਨਾਲ ਜਲੰਧਰ ਸ਼ਹਿਰ ਦੇ ਪ੍ਰੋਗਰਾਮ ਵਿੱਚ ਪਹੁੰਚੇ। ਇਸ ਪ੍ਰੋਗਰਾਮ ਵਿੱਚ ਗਗਨਦੀਪ ਸਿੰਘ ਗੱਗੀ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਸਿਰਕਤ ਕੀਤੀ।

ਇਸ ਮੌਕੇ ਸਰਦਾਰ ਝਿੰਜਰ ਨੇ ਦੱਸਿਆ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਤਨ ਦਹੀ ਨਾਲ ਨਿਬਾਹ ਰਹੇ ਹਨ ਅਤੇ ਸੂਬੇ ਦੇ ਹਰ ਇੱਕ ਘਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੁਨੇਹਾ ਪਹੁੰਚਾਉਣ ਲਈ ਵਚਨਬੱਧ ਹਨ। ਇਸ ਮੌਕੇ ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ , ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਜਰ ਅਤੇ ਸੀਨੀਅਰ ਯੂਥ ਅਕਾਲੀ ਨੇਤਾ ਰਾਜਬੀਰ ਸਿੰਘ ਸ਼ੰਟੀ ਵੱਲੋਂ ਸਰਬਜੀਤ ਸਿੰਘ ਝੰਜਰ ਪ੍ਰਧਾਨ ਯੂਥ ਅਕਾਲੀ ਦਲ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ।

ਇਸ ਮੌਕੇ ਸਾਂਝਾ ਬਿਆਨ ਜਾਰੀ ਕਰਦਿਆਂ ਗਗਨਦੀਪ ਸਿੰਘ ਗੱਗੀ, ਤੇਜਿੰਦਰ ਸਿੰਘ ਨਿੱਜਰ ਅਤੇ ਰਾਜਬੀਰ ਸਿੰਘ ਸ਼ਿੰਟੀ ਨੇ ਦੱਸਿਆ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਆਮ ਪਰਿਵਾਰ ਦੇ ਮੁੰਡੇ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਆਪਾਂ ਸਾਰਿਆਂ ਨੂੰ ਜੋਰ ਲਾਉਣ ਦਾ ਸਮਾਂ ਹੈ ਜੋ ਸਾਡੀ ਮੰਗ ਸੀ ਕਿ ਨੋਰਮਲ ਪਰਿਵਾਰ ਦੇ ਮੁੰਡਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਸਾਡੀ ਇਹ ਮੰਗ ਹਾਈ ਕਮਾਂਡ ਨੇ ਸੁਣ ਲਈਆਂ ਹੁਣ ਸਾਨੂੰ ਸਾਰਿਆਂ ਪ੍ਰਧਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਚਾਹੀਦਾ।

ਜੇ ਅੱਜ ਸਰਦਾਰ ਝੰਜਰ ਇਕ ਸਧਾਰਨ ਪਰਿਵਾਰ ਵਿਚੋਂ ਉੱਠ ਕੇ ਏਡੀ ਵੱਡੀ ਜਿੰਮੇਵਾਰੀ ਤੇ ਪਹੁੰਚ ਸਕਦੇ ਹਨ ਅਸੀਂ ਵੀ ਮਿਹਨਤ ਸਦਕਾ ਵੱਡੀ ਜਿੰਮੇਵਾਰੀਆਂ ਹਾਸਲ ਕਰ ਸਕਦੇ ਹਾਂ। ਇਸ ਮੌਕੇ ਇਹਨਾਂ ਤੋਂ ਇਲਾਵਾ ਜਸਪਿੰਦਰ ਸਿੰਘ ਰਾਜੂ , ਅਨਿਤ ਕਾਲਾ , ਅਨਮੋਲ ਮੌਲਾ , ਜਤਿੰਦਰ ਸਿੰਘ ਮੌਂਟੀ , ਰਾਜੂ ਮੱਕੜ , ਹਰਪ੍ਰੀਤ ਸਿੰਘ ਰੇਸ਼ੂ , ਚਰਨਜੀਤ ਸਿੰਘ ਲਾਲੀ , ਮਨਬੀਰ ਸਿੰਘ ਅਕਾਲੀ , ਚਰਨਜੀਤ ਸਿੰਘ ਮਿੰਟਾਂ , ਗੁਰਪ੍ਰੀਤ ਸਿੰਘ ਗੋਪੀ   ਆਦਿ ਹਾਜਰ ਸਨ

Advertisement

spot_img

Related articles

Recent articles