ਜੰਲਧਰ ਦਾ ਸਚਿਨ ਕਰੇਗਾ ਸੂਬੇ ਦੇ ਨਾਲ-ਨਾਲ ਦੇਸ਼ ਦਾ ਨਾਮ ਰੌਸ਼ਨ

Published:

ਜਲੰਧਰ : ਪਾਵਰਲਿਫਟਿੰਗ ਇੱਕ ਤਾਕਤ ਦੀ ਖੇਡ ਹੈ ਜਿਸ ਵਿੱਚ ਤਿੰਂਨ ਲਿਫਟਾ’ ਤੇ ਵੱਧ ਤੋ ਵੱਧ ਭਾਰ ਦੇ ਯਤਨ ਸ਼ਾਮਲ ਹੁੰਦੇ ਹਨ ਜਿਵੇ ਸਕੁਐਟ,ਬੈਚ ਪ੍ਰੈਸ, ਅਤੇ ਡੈੱਡਲਿਫਟ ਇਸੇ ਤਰ੍ਹਾਂ ਜੰਲਧਰ ਦੇ ਰਹਿਣ ਵਾਲੇ ਸਚਿਨ ਢਲ ਆਪਣਾ ਡੈੱਡਲਿਫਟ ‘ਚ ਅਪਣਾ ਜੋਰ ਅਜਮਾ ਚੁੱਕੇ ਹਨ ਸਚਿਨ ਨੇ ਘੁੰਮਣ ਫਿਰਨ ਵਾਲੀ ਉਮਰ ਵਿੱਚ ਜਿਮ ਦਾ ਸ਼ੋਕ ਪਾ ਲਿਆ ਸੀ ਸਚਿਨ ਅਕਸਰ ਆਪਣੇ ਵੱਡੇ ਭਰਾ ਨੂੰ ਪਾਵਰਲਿਫਟਿੰਗ ਕਰਦੇ ਦੇਖਦੇ ਹੁੰਦੇ ਸੀ

ਉਹਨਾ ਦਾ ਕਿਹਾ ਕਿ ਮੈ ਹਮੇਸ਼ਾ ਕਾਲਜ ਜਾਦੇ ਸਮੇ ਮੁੰਡਿਆ ਨੂੰ ਸਿਗਰੇਟ ਸ਼ਰਾਬ ਕਈ ਹੋਰ ਨਸ਼ੇ ਕਰਦਾ ਦੇਖਦਾ ਹੁੰਦਾ ਸੀ ਤੇ ਜਦੋ ਮੈ ਉਹਨਾ ਨੂੰ ਕੁੱਝ ਬੋਲਦਾ ਹੁੰਦਾ ਸੀ ਤਾ ਉਹ ਮੇਰਾ ਮਜਾਕ ਉਡਾ ਦਿੰਦੇ ਸੀ ਤੇ ਕਹਿੰਦੇ ਹੁੰਦੇ ਸੀ ਸ਼ੋਕ ਆ ਤੇ ਅਸਲ ਜ਼ਿੰਦਗੀ ਤੇ ਸਵਰਗ ਇਹ ਹੈ ਪਰ ਮੈ ਸੋਚਦਾ ਸੀ ਕਿ ਮੇਰਾ ਵੱਡਾ ਭਰਾ ਜੀਮ ਜਾਦਾ ਉਹ ਤਾ ਇਹ ਸਭ ਨਹੀ ਕਰਦਾ ਉਸੇ ਦੋਰਾਨ ਦੇਖਦੇ -ਦੇਖਦੇ ਮੇਰਾ ਦੋਸਤ ਨਸ਼ੇ ਕਾਰਨ ਫੌਤ ਹੋ ਗਿਆਂ ਪੱਤਰਕਾਰ ਨਾਲ ਗੱਲ ਕਰਦੇ -ਕਰਦੇ ਸਚਿਨ ਭਾਵਕ ਹੁੰਦੇ ਹੋਏ ਬੋਲੋ ਸੱਚ ਦਸਾ ਉਸ ਦਿਨ ਮੇਰੀ ਜ਼ਿੰਦਗੀ ਦਾ ਟ੍ਰਨਿੰਗ ਸਮਾ ਸੀ ਕਿ ਮੈ ਕਿਸੇ ਹੱਲੇ ਕੁੱਝ ਨਹੀ ਸਮਝਾਉਣਾ ਕਿਉਕਿ ਕਿਸੇ ਮੇਰੀ ਸਮਝ ਨਹੀ ਸੀ ਲੱਗ ਰਹੀ ਬਹੁਤ ਸਾਰੇ ਦੋਸਤ ਮੈਨੂੰ ਬੁਲਾਣਾ ਛੱਡ ਚੁੱਕੇ ਸੀ.

ਪੜਾਈ ਖਾਸ ਕੋਈ ਰੁਚੀ ਨਾ ਹੋਣ ਕਾਰਨ ਕੋਈ ਖਾਸ ਦੋਸਤ ਨਾ ਹੋਣ ਕਾਰਨ ਮੈ ਜਿਵੇ ਕਾਲਜ ਤੋ ਵੇਲਾ ਹੁੰਦਾ ਤੇ ਜੀਮ ਚੱਲੇ ਜਾਦਾ ਸੀ ਪੰਜ ਮਹਿੰਨੇ ਮੈ ਲਗਾਤਾਰ ਜੀਮ ਕੀਤਾ ਤੇ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈ ਕਾਫੀ ਹੱਦ ਤੱਕ ਭਾਰ ਚੁੱਕਣ ਲੱਗ ਗਿਆ ਫਿਰ ਮੈ 18 ਸਾਲ ਦੀ ਉਮਰ’ਚ ਪਹਿਲੀ ਵਾਰ ਹੁਸ਼ਿਆਰਪੁਰ ਡੈੱਡਲਿਫਟਿੰਗ ਦਾ ਮੁਕਾਬਲਾ ਜਿੱਤਿਆ ਸੀ ਬਸ ਇਸੇ ਤਰਾ ਮੇਰੇ ਮੁਕਾਬਲਿਆਂ ਦਾ ਸਫਰ ਸੂਰੁ ਹੋ ਗਿਆ ਬਹੁਤ ਚੰਗਾ ਲੱਗਦਾ ਜਦੋ ਤੁਸੀ ਆਪਣੀ ਜਨਮ ਭੂਮੀ ਤੇ ਜਿੱਤ ਪ੍ਰਪਾਤ ਕਰਦੇ ਹੋ ਮੈ ਜੰਲਧਰ ਵਿੱਚ 4ਵਾਰ ਗੋਲਡ ਰਿਹਾ ਮੇਰੇ ਮਾਂ-ਬਾਪ ਬਹੁਤ ਖੁਸ਼ ਸਨ.

ਮੈ ਜੋ ਕੁੱਝ ਵੀ ਅੱਜ ਆਪਣੇ ਮਾਂ-ਬਾਪ ਭਰਾ ਦੀ ਬਦੌਲਤ ਹਾ ਮੈਨੂੰ ਯਾਦ ਆ ਜਦੋ ਮੇ ਜੀਮ ਤੋ ਅਉਣਾ ਤੇ ਮੇਰੀ ਮਾਂ ਮੇਰੀ ਪੁਰੀ ਡਾਇਟ ਦਾ ਧਿਆਨ ਰੱਖਦੀ ਸੀ ਜਦੋ ਮੁਕਾਬਲੇ ਸ਼ੂਰੁ ਹੁਦੇ ਉਸ ਸਮੇ ਬਹੁਤ ਧਿਆਨ ਰਖੱਣਾ ਪੈਦਾ ਮੈ ਦਿੱਲ ਵਾਲੀ ਦਿੱਲੀ ਤੋ ਵੀ ਗੋਲਡ ਲੈ ਕੇ ਅਇਆ ਸੀ ਇਸੇ ਤਰ੍ਹਾਂ ਮੇਰਾ ਸਿਸਲਾ ਚੱਲਦਾ ਰਿਹਾ ਤੇ ਮੈ ਹਰਿਆਣਾ ,ਜੰਮੂ ਅਤੇ ਹੋਰ 4 ਸਟੇਟਾ ਵਿੱਚ ਨੈਸ਼ਨਲ ਗੋਲਡ ਦਾ ਸਫਰ ਤੈਅ ਕੀਤਾ ਤੇ ਜਦੋ ਹੁਣ ਮੈ ਆਪਣੇ ਕੁੱਝ ਦੋਸਤਾ ਮਿਲਦਾ ਤਾ ਉਹ ਮੈਨੂੰ ਕਹਿੰਦੇ ਆ ਸਚਿਨ ਸਾਨੂੰ ਸਮੇ ਤੈਨੂੰ ਸਮਝ ਲੈਣਾ ਚਾਹਿੰਦਾ ਸੀ ਤੇ ਮੈਨੂੰ ਸਭ ਤੋ ਚੰਗਾ ਲੱਗਾ.

ਜਦੋ ਮੇਰੇ ਕਹਿਣ ਤੇ ਮੇਰੇ ਆਲੇ-ਦੁਆਲੇ ਦੇ ਕੁਝ ਨੋਜਵਾਨਾ ਨੇ ਨਸ਼ਾ ਵੀ ਛੱਡ ਦਿੱਤਾ ਤੇ ਮੈਂਨੂ ਇਸੇ ਨਾਲ ਇੱਕ ਗੱਲ ਯਾਦ ਅਈ ਕਿ ਮੇਰੇ ਵੱਡੇ ਭਰਾ ਦਾ ਵਿਆਹ ਸੀ ਤੇ ਮੈ ਮੁਕਾਬਲੇ ਤੇ ਜਾਣਾ ਸੀ ਤੇ ਵਿਆਹ ਦਾ ਹਿੱਸਾ ਨਹੀ ਬਣਿਆ ਮੇਰਾ ਪਰਿਵਾਰ ਇਸ ਤੇ ਮਾਨ ਕਰਦਾ ਮੈ ਆਪਣੀ  ਗੇਮ ਨੂੰ ਹੋਰ ਨਿਖਾਰਨ ਲਈ ਅਮਰੀਕਾ ਜਾ ਰਿਹਾ ਹਾਂ ਤੇ ਅਉਣ ਵਾਲੇ ਸਮੇ ਮੈ ਵਿਚ ਬਾਲੀਵੁੱਡ ਦਾ ਜਲਦੀ ਹਿੱਸਾ ਬਣਾਗਾ ਅੰਤ ਵਿੱਚ ਉਹਨਾ ਕਿਹਾ ਕਿ ਮੈ ਆਪਣੀ ਹਮ ਉਮਰ ਦੇ ਨੋਜਵਾਨਾ ਤੇ ਆਪਣੇ ਤੋ ਛਟਿਆ ਨੂੰ ਸਦੇਸ਼ ਦੇਣਾ ਚਾਹੁੰਦਾ ਹਾ ਕਿ ਨਸ਼ੇ ਤੋ ਦੂਰ ਰਹੋ.

Related articles

Recent articles