“ਦਫਤਰੀ ਕਾਮੇ ਪਾਉਂਦੇ ਗਾਹ, ਪੂਰੀ ਕਰੋ ਸਾਡੀ ਤਨਖਾਹ” “ਬੋਰਡ ਪੜ੍ਹ ਪੜ੍ਹ ਪਏ ਹਾਂ ਅੱਕੇ ਹੁਣ ਤਾਂ ਸਾਨੂੰ ਕਰ ਦਿਓ ਪੱਕੇ”

Published:

ਦਫਤਰੀ ਕਮਿਆ ਨੇ ਘਟੀ ਤਨਖਾਹ ਅਤੇ ਰੈਗੂਲਰ ਦੇ ਮੁੱਦੇ ਤੇ ਕੀਤਾ ਰੋਸ ਪ੍ਰਦਰਸ਼ਨ

ਮਿਤੀ 08-04-2023(ਜਲੰਧਰ) ਆਪ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਸਾਲ ਪੂਰਾ ਹੋਣ ਉਪਰੰਤ ਵੀ ਕੱਚੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿਚ ਅੱਜ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਵੱਲੋਂ “ਦਫਤਰੀ ਕਾਮੇ ਪਾਉਂਦੇ ਗਾਹ, ਪੂਰੀ ਕਰੋ ਸਾਡੀ ਤਨਖਾਹ” “ਬੋਰਡ ਪੜ੍ਹ ਪੜ੍ਹ ਪਏ ਹਾਂ ਅੱਕੇ ਹੁਣ ਤਾਂ ਸਾਨੂੰ ਕਰ ਦਿਓ ਪੱਕੇ” ਦੇ ਸਲੋਗਨਾਂ ਨਾਲ ਜਲੰਧਰ ਵਿਖੇ ਸ਼ਘੰਰਸ਼ ਦਾ ਬਿਗੁਲ ਵਜਾ ਦਿੱਤਾ।

ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਕੱਚੇ ਮੁਲਾਜ਼ਮਾਂ ਨੂੰ ਬਹੁਤ ਉਮੀਦਾਂ ਸਨ ਪ੍ਰੰਤੂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਕ ਸਾਲ ਬੀਤਣ ਤੇ ਰੈਗੂਲਰ ਕਰਨਾ ਤਾਂ ਦੂਰ ਦੀ ਗੱਲ ਹੈ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਮਿਲ ਰਹੀ ਤਨਖਾਹ ਵਿਚ ਹੋਈ ਕਟੋਤੀ ਦਾ ਮਸਲਾ ਵੀ ਇਕ ਸਾਲ ਵਿਚ ਹੱਲ ਨਹੀ ਹੋਇਆ ਜਦਕਿ ਸਿੱਖਿਆ ਮੰਤਰੀ ਇਕ ਸਾਲ ਦੌਰਾਨ ਅਣਗਿਣਤ ਵਾਰ ਭਰੋਸੇ ਦੇ ਚੁੱਕੇ ਹਨ ਪਰ ਮੁਲਾਜ਼ਮਾਂ ਨੂੰ ਪਹਿਲੀਆ ਸਰਕਾਰਾਂ ਵਾਂਗ ਭਰੋਸਿਆ ਤੋਂ ਇਲਾਵਾ ਕੁਝ ਨਹੀ ਮਿਲਿਆ।

ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਮਸਲੇ ਨਾ ਹੱਲ ਹੋਣ ਦੇ ਰੋਸ ਵਜੋਂ ਜਲੰਧਰ ਵਿਖੇ ਇਕੱਤਰ ਹੋਣ ਉਪਰੰਤ ਵਿਧਾਇਕ ਸ਼ੀਤਲ ਅੰਗੂਰਾਲ ਦੇ ਘਰ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ। ਮੁਲਾਜ਼ਮਾਂ ਦੇ ਹੱਥ ਵਿਚ “ਦਫ਼ਤਰੀ ਕਾਮੇ ਪਾਉਂਦੇ ਗਾਹ, ਪੂਰੀ ਕਰੋ ਸਾਡੀ ਤਨਖਾਹ” “ਬੋਰਡ ਪੜ੍ਹ ਪੜ੍ਹ ਪਏ ਹਾਂ ਅੱਕੇ ਹੁਣ ਤਾਂ ਸਾਨੂੰ ਕਰ ਦਿਓ ਪੱਕੇ” “ਤਨਖਾਹ ਪੂਰੀ ਨਾਲ ਦੇ ਕੇ ਭੱਤੇ, ਕੱਚੇ ਮੁਲਾਜ਼ਮ ਕਰ ਦਿਓ ਪੱਕੇ” “ ਸਰਕਾਰੇ ਹੋ ਗਿਆ ਪੂਰਾ ਸਾਲ ਵਕਤ ਨਹੀ ਲੰਘਣਾ ਲਾਰਿਆ ਨਾਲ” ਸਲੋਗਨਾਂ ਦੀਆ ਤਖਤੀਆ ਫੜੀਆ ਸਨ ਅਤੇ ਇਹਨਾਂ ਸਲੋਗਨਾਂ ਦੇ ਨਾਅਰੇ ਲਗਾ ਰਹੇ ਸਨ।

ਜ਼ਿਲ੍ਹਾ ਪ੍ਰਸਾਸ਼ਨ ਅਤੇ ਵਿਧਾਇਕ ਅੰਗੂਰਾਲ ਵੱਲੋਂ ਮੁਲਾਜ਼ਮਾਂ ਦੀ 11 ਅਪ੍ਰੈਲ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਈ। ਇਸ ਉਪਰੰਤ ਆਗੂਆ ਨੇ ਐਲਾਨ ਕੀਤਾ ਕਿ ਮੀਟਿੰਗ ਵਿਚ ਮਸਲਾ ਹੱਲ ਨਾ ਹੋਇਆ ਤਾਂ ਮੁੜ 15 ਅਪ੍ਰੈਲ ਤੋਂ ਜਲੰਧਰ ਵਿਖੇ ਸਘੰਰਸ਼ ਕੀਤਾ ਜਾਵੇਗਾ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ,ਪ੍ਰਵੀਨ ਸ਼ਰਮਾਂ,ਦੇਵਿੰਦਰਜੀਤ ਸਿੰਘ,ਮੋਹਿਤ ਸ਼ਰਮਾਂ,ਚਮਕੋਰ ਸਿੰਘ,ਜਗਮੋਹਨ ਸਿੰਘ, ਅਸ਼ੀਸ਼ ਜੁਲਾਹਾ,ਹਰਪ੍ਰੀਤ ਸਿੰਘ ਸਰਬਜੀਤ ਸਿੰਘ ਸ਼ੋਭਿਤ ਭਗਤ ਨੇ ਕਿਹਾ ਕਿ ਅਸੀ ਪੰਜਾਬ ਸਰਕਾਰ ਦੇ ਮੰਤਰੀਆ ਤੇ ਵਿਧਾਇਕਾਂ ਨਾਲ ਇਕ ਸਾਲ ਤੱਕ ਮੀਟਿੰਗਾਂ ਕਰਦੇ ਰਹੇ ਹਾਂ ਪ੍ਰੰਤੂ ਇਹ ਸਰਕਾਰ ਵੀ ਪਹਿਲੀਆ ਸਰਕਾਰਾਂ ਦੀ ਤਰ੍ਹਾ ਸਿਰਫ ਲਾਰਿਆ ਵਿਚ ਹੀ ਸਮਾਂ ਟਪਾ ਰਹੀ ਹੈ।

ਆਗੂਆ ਨੇ ਕਿਹਾ ਕਿ ਉਹ ਮਸਲੇ ਹੱਲ ਨਾ ਹੋਣ ਕਰਕੇ ਮਜ਼ਬੂਰੀ ਵਿਚ ਸੜਕਾਂ ਤੇ ਆਏ ਹਨ। ਆਗੂਆਂ ਨੇ ਕਿਹਾ ਕਿ ਇਕ ਹੀ ਦਫਤਰ ਵਿਚ ਕੰਮ ਕਰ ਰਹੇ ਇਕ ਹੀ ਕਾਡਰ ਦੇ ਦੋ ਕਰਮਚਾਰੀਆ ਨੂੰ ਵੱਖੋ ਵੱਖਰੀ ਤਨਖਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 5 ਸਤੰਬਰ 2022 ਨੂੰ 8736 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਅਤੇ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਜ਼ਾਰੀ ਹੋ ਗਿਆ ਸੀ ਪ੍ਰੰਤੂ 6 ਮਹੀਨੇ ਬੀਤਣ ਤੇ ਅਜੇ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਦੇ ਆਡਰ ਨਹੀ ਮਿਲੇ।
ਆਗੁਆ ਨੇ ਕਿਹਾ ਕਿ ਸਰਕਾਰ ਕਰਮਚਾਰੀਆ ਦੀ ਤਨਖਾਹ ਕਟੌਤੀ ਤੁਰੰਤ ਬੰਦ ਕਰੇ ਅਤੇ ਬਣਦਾ ਬਕਾਇਆ ਜ਼ਾਰੀ ਕਰੇ ਅਤੇ ਇਸ ਤੋਂ ਇਲਾਵਾ 10-15 ਸਾਲਾਂ ਤੋਂ ਕੰਮ ਕਰ ਰਹੇ ਦਫਤਰੀ ਕਾਮਿਆ ਨੂੰ ਪੂਰੀਆ ਤਨਖਾਹਾਂ ਦੇ ਕੇ ਰੈਗੂਲਰ ਦੇ ਆਰਡਰ ਜ਼ਾਰੀ ਕਰੇ।

Advertisement

spot_img

Related articles

Recent articles