ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 6 ਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਕਾਬੂ !

Published:

ਪੰਜਾਬ ਦੇ ਜਲੰਧਰ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋ ਚੋਰਾਂ ,ਸਨੈਚਰਾ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਸ਼ਹਿਰ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ADCP-2 ਅਦਿਤਿਆ ਸ਼ਰਮਾ ਅਤੇ ACP ਵੈਸਟ ਦੀ ਨਿਗਰਾਨੀ ਹੇਠ INSP ਗਗਨਦੀਪ ਸਿੰਘ ਸੇਖੋਂ SHO ਥਾਣਾ ਬਸਤੀ ਬਾਵਾ ਖੇਲ ਦੀ ਅਗਵਾਈ ਦੌਰਾਨ ASI ਪ੍ਰੇਮਪਾਲ ਨੇ ਪੁਲਿਸ ਪਾਰਟੀ ਸਮੇਤ ਟੀ -ਪੁਆਇੰਟ ਲੈਦਰ ਕੰਪਲੈਕਸ ਤੋਂ ਸ਼ੱਕ ਦੇ ਅਧਾਰ ਤੇ ਦੋਸ਼ੀ ਵਿਸ਼ਾਲ ਮਨਜੀਤ ਨਗਰ ਬਸਤੀ ਗੁਜ਼ਾ ਦੀ ਤਲਾਸ਼ੀ ਕੀਤੀ ਤਾ ਉਸ ਕੋਲੋਂ 6 ਗ੍ਰਾਮ ਹੈਰੋਇਨ ਅਤੇ 265 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਹੋਇਆ ਜਿਸ ਵਿਚ ASI  ਪ੍ਰੇਮਪਾਲ ਵਲੋਂ ਦੋਸ਼ੀ ਵਿਸ਼ਾਲ ਤੇ NDPS ACT ਅਧੀਨ ਮਾਮਲਾ ਬਸਤੀ ਬਾਵਾ ਖੇਲ ਦੇ ਥਾਣੇ ਦਰਜ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ SHO  ਗਗਨਦੀਪ ਸ਼ੇਖੋਂ ਨੇ ਦੱਸਿਆ ਕਿ ਦੋਸ਼ੀ ਵਿਸ਼ਾਲ ਨੂੰ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਗਈ ਸੀ ਜਿਸ ਸਮੇ ਮੌਕੇ ਤੇ ਇਸ ਕੋਲੋਂ ਨਸ਼ਾ ਬਰਬਾਦ ਹੋਇਆ ਇਸ ਤੇ ਪਹਿਲਾ ਵੀ 2021 ਚ ਥਾਣਾ 6 ਵਿਚ NDPS ACT  ਅਧੀਨ ਮੁਕੱਦਮਾ ਦਰਜ ਹੈ ਅਤੇ 2022 ਵਿਚ NDPS ACT ਦਾ ਹੀ ਬਸਤੀ ਬਾਵਾ ਖੇਲ ਮੁਕੱਦਮਾ ਦਰਜ ਹੈ

Related articles

Recent articles