ਜਲੰਧਰ : ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾਨਿਰਦੇਸ਼ ਅਨੁਸਾਰ ਸ਼ਹਿਰ ਵਿੱਚ ਚੋਰਾਸ਼ਨੈਚਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸ਼ਪੈਸ਼ਲ ਮੁਹਿੰਮ ਤਹਿਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ |
ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਮੁੱਖ ਅਫਸਰ INSP ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਮਿਤੀ 24.02.2023 ਨੂੰ ASI ਪ੍ਰੇਮ ਪਾਲ ਵੱਲੋਂ ਸਮੇਤ ਸਾਥੀ ਕਰਮਚਾਰੀਆ ਦੇ ਵਿਨੋਦ ਉਰਫ ਬੰਟੀ ਪੁੱਤਰ ਤਰਸੇਮ ਲਾਲ ਵਾਸੀ ਮਕਾਨ ਨੰਬਰ WO 272 ਲਸੂੜੀ ਮਹੁੱਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਖੋਹ ਕੀਤੇ ਗਏ 04 ਮੋਬਾਇਲ ਫੋਨ ਟੱਚ ਸਕਰੀਨ ਬ੍ਰਾਮਦ ਕੀਤੇ ਗਏ ਹਨ।
ਓਹਨਾ ਦੱਸਿਆ ਕਿ ਮਿਤੀ 20,02,2023 ਨੂੰ ਰਾਣੀ ਪੁਤਰੀ ਵਿਨੋਦ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਮਕਾਨ ਨੰਬਰ 439 ਡਵੀਜਨ ਨੰਬਰ 01 ਜਲੰਧਰ ਨੇ ਦੱਸਿਆ ਸੀ ਕਿ ਉਹ ਪੈਨਾਸੋਨਿਕ ਸਰਵਿਸ਼ ਸ਼ਟੇਸ਼ਨ ਦਿਲਬਾਗ ਨਗਰ ਕੰਮ ਕਰਦੀ ਹੈ ਤੇ ਜਦੋਂ ਉਹ ਛੁੱਟੀ ਕਰਕੇ 120 ਫੁੱਟੀ ਰੋਡ ਪੁੱਜੀ ਤਾਂ ਇੱਕ ਮੋਟਰਸਾਇਕਲ ਤੇ ਤਿੰਨ ਨੌਜਵਾਨ ਆਏ ਤੇ ਜਿਸਦੇ ਉਪਰੋ 02 ਨੌਜਵਾਨ ਉੱਤਰ ਗਏ ਤੇ ਇੱਕ ਮੋਟਰਸਾਇਕਲ ਤੇ ਬੈਠਾ ਰਿਹਾ ਤੇ ਉਹ ਦੋ ਨੌਜਵਾਨ ਉਸਦਾ ਮੋਬਾਇਲ ਫੋਨ ਖੋਹ ਕੇ ਭੱਜਣ ਲੱਗੇ ਤਾਂ ਜਿਹਨਾ ਨੂੰ ਪਬਲਿਕ ਦੀ ਮਦਦ ਨਾਲ ਕਾਬੂ ਕੀਤਾ ਗਿਆ ਸੀ । ਜਿਸ ਦੇ ਆਧਾਰ ਤੇ ਮੁਕਦਮਾ ਨੰਬਰ 19 ਮਿਤੀ 20.02.2023 ਅ/ਧ 379-ਬੀ,34 ਭ:ਦ ਥਾਣਾ ਬਸਤੀ ਬਾਵਾਖੋਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ।