ਜਲੰਧਰ : ਨਿਗਮ ਸਫਾਈ ਮਜਦੂਰ ਦੇ ਦਫਤਰ ਵਿਖੇ ਮਣੀਪੁਰ ਦੀ ਮੰਦਭਾਗੀ ਘਟਨਾ ਸਬੰਧੀ ਸੰਨੀ ਸਹੋਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਜਥੇਬੰਦੀਆ ਨੇ ਹਿੱਸਾ ਲਿਆ ਜਿਸ ਵਿੱਚ ਮਨੀਸਟਰਲ ਸਟਾਫ ਕਲੈਰੀਕਲ ਪ੍ਰਧਾਨ ਵਿਕੀ ਸਹੋਤਾ ਵੱਲੋਂ ਹਿਤੇਸ ਨਾਹਰ ਤੇ ਸਿਕੰਦਰ ਗਿੱਲ ਪਵਨ ਬਾਬਾ, ਚੀਫ ਪੈਟਰਨ,ਰਾਜ ਕੁਮਾਰ ਪ੍ਰਧਾਨ ਸੀਵਰਮੈਨ ਯੂਨੀਆਨ,ਰਜਿੰਦਰ ਸਭਰਵਾਲ ਪ੍ਰਧਾਨ ਵਾਟਰ ਸਪਲਾਈ ਰਿਕਵਰੀ ਯੂਨੀਅਨ,ਸ਼ਾਮ ਲਾਲ ਗਿੱਲ ਪ੍ਰਧਾਨ ਡਰਾਈਵਰ ਅਤੇ ਜੇ.ਸੀ.ਵੀ ਯੂਨੀਅਨ,ਅਨਿਲ ਸੱਭਰਵਾਲ ਪ੍ਰਧਾਨ ਡਰਾਈਵਰ ਯੂਨੀਅਨ, ਹੁਸਨ ਲਾਲ ਲਈ ਪ੍ਰਧਾਨ ਪੀ.ਐਡ.,ਐਮ ਡਰਾਈਵਰ ਯੂਨੀਅਨ ਅਤੇ ਦੇਵ ਨਾਹਰ, ਹਰਜੀਤ ਬੇਬੀ, ਸੇਵਾਦਾਰ ਕਰਮਚਾਰੀ ਯੂਨੀਅਨ ਪ੍ਰਧਾਨ ਨਿਤੀਤ ਨਾਹਰ ਤੇ ਅੰਕੀਤ ਸਹੋਤਾ ਗੌਰਵ ਕਲਿਆਣ, ਅਨੂਪ ਗਿੱਲ, ਰਮਨ ਕੁਮਾਰ, ਗੁਲਸ਼ਨ ਕੁਮਾਰ ਅਤੇ ਰਾਜਨ ਆਦਿ ਨੇ ਹਿੱਸਾ ਲਿਆ !
ਮਣੀਪੁਰ ਵਿੱਚ ਦਲਿਤ ਔਰਤਾਂ ਦੇ ਨਾਲ ਦਰਿੰਦਗੀ ਦਾ ਨੰਗਾ ਨਾਚ ਹੋਇਆ ਉਸ ਦੀ ਨਖੇਦੀ ਕਰਦੀਆ ਹਨ। ਸੰਨੀ ਸਹੋਤਾ ਨੇ ਕਿਹਾ ਕੀ ਮਣੀਪੁਰ ਵਿੱਚ ਬੀ.ਜੇ.ਪੀ. ਦੀ ਸਰਕਾਰ ਨੇ ਦੋਸ਼ੀਆਂ ਨੂੰ ਫੜਨ ਦੀ ਕੋਈ ਵੀ ਕੋਸ਼ਿਸ ਨਹੀ ਕੀਤੀ ਇਸ ਤੋ ਦਲਿਤਾ ਦੇ ਪ੍ਰਤੀ ਬੀ.ਜੇ.ਪੀ.ਦਾ ਘਨੌਣਾ ਚਿਹਰਾ ਸਾਹਮਣੇ ਆਇਆ ਅਤੇ ਮਾਨਯੋਗ ਰਾਸਟਰਪਤੀ ਵੀ ਇਕ ਮਹਿਲਾ ਹੈ ਉਹਨਾ ਨੇ ਵੀ ਇਸ ਘਟਨਾ ਤੇ ਮੋਨ ਵਰਤ ਧਾਰਿਆ ਹੋਈਆ ਹੈ, ਅਤੇ ਕੇਂਦਰ ਦੀ ਸਰਕਾਰ ਵਿੱਚ ਬੈਠੇ ਕਿਸੇ ਵੀ ਦਲਿਤ ਮੰਤਰੀ ਜਾਂ ਕਿਸੇ ਵੀ ਐਮ.ਐਲ.ਏ. ਨੇ ਇਸ ਘਟਨਾ ਦੀ ਨਿੰਦਾ ਨਹੀਂ ਕੀਤੀ ਇਸ ਘਟਨਾ ਤੇ ਇਨਸਾਨੀਅਤ ਸ਼ਰਮਸਾਰ ਹੋਈ ਹੈ ਸਾਰੀਆ ਜਥੇਬੰਦੀਆ ਨੇ ਇਹ ਫੈਸਲਾ ਕੀਤਾ ਕੀ ਅਸੀਂ 9 ਅਗਸਤ ਦੇ ਬੰਦ ਨੂੰ ਪੂਰਨ ਸਮਰਥਨ ਦਿੰਦੇ ਹਾਂ