ਜਲੰਧਰ ਦੇ ਸ਼੍ਰੋਮਣੀ ਅਕਾਲੀ ਦੇ ਸੇੰਟ੍ਰਲ ਹਲਕੇ ਦੇ ਇੰਚਾਰਜ ਅਤੇ ਸਫਾਈ ਮਜਦੂਰ ਫੇਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦਾ ਜਨਮਦਿਨ ਓਹਨਾ ਦੇ ਸਾਥੀਆਂ ਵਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ।
ਦਸ ਦਈਏ ਕਿ ਅੱਜ ਦੇ ਖਾਸ ਦਿਨ ਦੇ ਮੌਕੇ ਨੂੰ ਹੋਰ ਖਾਸ ਬਣਾਉਣ ਲਈ ਗਗਨਦੀਪ ਸਿੰਘ ਢਿੱਲੋਂ ਨੇ ਓਹਨਾ ਲਈ ਸਪੈਸ਼ਲ ਕੇਕ ਅਤੇ ਓਹਨਾ ਨੂੰ ਆਪਣੇ ਬਾਪ ਦਾ ਦਰਜਾ ਦਿੰਦੇ ਹੋਏ ਇਸ ਦਿਨ ਦੇ ਵਿਚ ਚਾਰ ਚੰਦ ਲਗਾਉਣ ਲਈ ਆਤਿਸ਼ਬਾਜੀ ਅਤੇ ਢੋਲ ਦੀ ਥਾਪ ਤੇ ਖੂਬ ਭੰਗੜਾ ਪਾਇਆ। ਗਗਨਦੀਪ ਢਿੱਲੋਂ ਨੇ ਕਿਹਾ ਕਿ ਮੇਰੇ ਪਿਤਾ ਜੀ ਚੰਦਨ ਗਰੇਵਾਲ ਗਰੀਬਾਂ ਦੇ ਮਸੀਹਾ ਨੇ। ਓਥੇ ਹੀ ਸਨੀ ਸਹੋਤਾ ਹੁਣਾ ਨੇ ਵੀ ਚੰਦਨ ਗਰੇਵਾਲ ਦੀ ਲੰਬੀ ਉਮਰ ਦੀ ਕਾਮਨਾ ਕੀਤੀ।