ਜਲੰਧਰ ਦੇ ਬਲਟਨ ਪਾਰਕ ਵਿੱਚ ਹੋਏ ਸੱਤਾ ਘੁੰਮਣ ਕਤਲ ਮਾਮਲੇ ਚ ਦੋਸ਼ੀਆਂ ਖਿਲਾਫ ਮਾਮਲਾ ਦਰਜ

Published:

ਜਲੰਧਰ ਦੇ ਬਲਟਨ ਪਾਰਕ ਵਿੱਚ ਹੋਏ ਸਵਤੰਤਰਜੀਤ ਉਰਫ਼ ਸੱਤਾ ਘੁੰਮਣ ਕਤਲ ਮਾਮਲੇ ਚ ਥਾਣਾ ਨੰਬਰ 1 ਦੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਮ੍ਰਿਤਕ ਸੱਤਾ ਦੇ ਪਿਤਾ ਰਿਟਾਇਰਡ ਕੈਪਟਨ ਮੋਹਨ ਸਿੰਘ ਦੇ ਬਿਆਨਾਂ ਤੇ ਨਿਤਿਸ਼ ਕੁਮਾਰ ਗੁੱਲੀ, ਰਾਹੁਲ ਸੱਭਰਵਾਲ ਅਤੇ 3 ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

A case has been registered against the accused in the case of Satta Ghuman murder in Jalandhar's Bolton Park
A case has been registered against the accused in the case of Satta Ghuman murder in Jalandhar’s Bolton Park

ਪੁਲਿਸ ਨੂੰ ਦਿੱਤੇ ਬਿਆਨਾਂ ਤੇ ਮ੍ਰਿਤਕ ਦੇ ਪਿਤਾ ਕੈਪਟਨ ਮੋਹਨ ਸਿੰਘ ਨੇ ਦੱਸਿਆ ਹੈ ਕਿ ਸੁਰਜੀਤ ਸਿੰਘ ਉਰਫ਼ ਸੱਤਾ ਸਬਜ਼ੀ ਮੰਡੀ ਜਲੰਧਰ ਗੱਡੀਆਂ ਦੀ ਪਰਚੀਆਂ ਕੱਟਣ ਦਾ ਕੰਮ ਕਰਦਾ ਸੀ ਅਤੇ ਮੰਡੀ ਦੇ ਅੰਦਰ ਵੀ ਫੜੀਆ ਅਤੇ ਸਬਜ਼ੀਆਂ ਰੇਡੀਓ ਦੀ ਰਾਖੀ ਕਰਨ ਵਾਸਤੇ ਚੌਕੀਦਾਰ ਰੱਖੇ ਹੋਏ ਸਨ ਅਤੇ ਨਿਤੀਸ਼ ਕੁਮਾਰ ਗੁੱਲੀ ਵਾਸੀ ਅਮਨ ਨਗਰ ਵੀ ਮੰਡੀ ਵਿੱਚ ਆਉਂਦਾ ਜਾਂਦਾ ਸੀ ਇਸਦੀ ਚੌਂਕੀਦਾਰ ਨੂੰ ਲੈ ਕੇ ਸੱਤੇ ਨਾਲ਼ ਤਕਰਾਰ ਸੀ। ਉਨ੍ਹਾਂ ਕਿਹਾ ਮੈਨੂੰ ਯਕੀਨ ਹੈ ਕਿ ਨਿਤਿਸ਼ ਕੁਮਾਰ ਗੁੱਲੀ ਅਤੇ ਰਾਹੁਲ ਸੱਭਰਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ਲੜਕੇ ਦੇ ਸੱਟਾਂ ਮਾਰ ਉਸਦਾ ਕਤਲ ਕੀਤਾ ਹੈ।

A case has been registered against the accused in the case of Satta Ghuman murder in Jalandhar's Bolton Park
A case has been registered against the accused in the case of Satta Ghuman murder in Jalandhar’s Bolton Park

ਦਸ ਦਈਏ ਕਿ 28 ਜਨਵਰੀ ਨੂੰ ਨਿਤੀਸ਼ ਕੁਮਾਰ ਗੁੱਲੀ ਅਤੇ ਰਾਹੁਲ ਸੱਭਰਵਾਲ ਨੂੰ ਜਲੰਧਰ ਨੌਰਥ ਦੇ ਆਮ ਆਦਮੀ ਪਾਰਟੀ ਵੱਲੋ ਕਾਲੇਜ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਇਹ ਵੀ ਲੱਗਾ ਹੈ ਕਿ ਕਾਲੇਜਾ ਵਿੱਚ ਜਿਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਉਹਨਾਂ ਤੇ ਸਿਆਸਤਦਾਨ ਆਪਣਾ ਹੱਥ ਰੱਖ ਦਿੰਦੇ ਨੇ ਉਸਤੋ ਬਾਅਦ ਕਾਲੇਜਾ ਵਿੱਚ ਗੁੰਡਾਗਰਦੀ ਹੋਣ ਲੱਗ ਜਾਂਦੀ ਹੈ ਜਿੱਸ ਵਿੱਚ ਨੌਜਵਾਨ ਕ੍ਰਾਈਮ ਦੀ ਦੁਨੀਆਂ ਵਿੱਚ ਐਂਟਰੀ ਕਰਦੇ ਨੇ ਅਤੇ ਕਿਸੇ ਮਾਂ ਦੀ ਕੁੱਖ ਸੁੰਨੀ ਹੋ ਜਾਂਦੀ ਹੈ।

Related articles

Recent articles