ਜਲੰਧਰ : ਫਾਈਨਾਂਸ ਕੰਪਨੀ ਤੋਂ ਤੰਗ ਪਰੇਸ਼ਾਨ ਹੋ ਕੇ ਵਿਅਕਤੀ ਨੇ ਕੀਤੀ ਆਤਮਹੱਤਿਆ

Published:

ਸਾਂਝਾ ਪੰਜਾਬ ਟੀਵੀ : ਲੋਟਸ ਫਾਇਨਾਂਸ ਅਕਸਰ ਵਿਵਾਦਾਂ ਚ ਰਹਿਣ ਵਾਲੀ ਫਾਈਨਾਂਸ ਕੰਪਨੀ ਹੈ ਜਿਸ ਦਾ ਦੱਫਤਰ ਬੱਸ ਸਟੈਂਡ ਜਲੰਧਰ ਸਥਿਤ ਹੈ ਸੂਤਰਾਂ ਦੇ ਹਵਾਲੇ ਤੋ ਮਿਲੀ ਜਾਣਕਾਰੀ ਅਨੁਸਾਰ ਥਾਣਾ ਬਸਤੀ ਬਾਵਾ ਖੇਲ ਦੇ ਅਧਿਨ ਪੈਂਦੇ ਪਿੰਡ ਨੰਦਪੁਰ ਦਾ ਰਹਿਣ ਵਾਲਾ ਮਹਿੰਦਰ ਸਿੰਘ ਉਮਰ 60 ਸਾਲ ਦੇ ਲਗਭਗ ਜਿਸ ਨੇ ਲੋਟਸ ਫਾਈਨਾਂਸ ਤੋ ਦੁੱਖੀ ਹੋਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

ਜਾਣਕਾਰੀ ਮੁਤਾਬਿਕ ਮਹਿੰਦਰ ਸਿੰਘ ਨੇ ਇਸ ਕੰਪਨੀ ਕੁੱਝ ਪੈਸੇ ਫਾਇਨਾਂਸ ਕਰਵਾਏ ਸੀ ਜਿਥੇ ਸੂਤਰਾਂ ਤੋ ਜਾਨਕਾਰੀ ਮਿਲੀ ਹੈ ਕਿ ਕੀ ਕੰਪਨੀ ਵੱਲੋ ਮਹਿੰਦਰ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਆਤਮ ਹੱਤਿਆ ਕਰ ਲਈ ਜੋ ਇਹ ਮਾਮਲਾ ਬਸਤੀ ਬਾਵਾ ਖੇਲ ਥਾਣੇ ਪਹੁੰਚਿਆ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ

Related articles

Recent articles