ਅਮ੍ਰਿਤਪਾਲ ਸਿੰਘ ਕਿਵੇਂ ਬਣਿਆ ”ਵਾਰਸ ਪੰਜਾਬ ਦੇ” ਦਾ ਮੁਖੀ ?

Published:

ਪੰਜਾਬ : ਅਮ੍ਰਿਤਪਾਲ ਸਿੰਘ ਦੀ ”ਵਾਰਸ ਪੰਜਾਬ ਦੇ” ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਕੀਤੀ ਗਈ ਸੀ। ਅਸਲ ਵਿੱਚ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ। ਅਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਦੱਸਦੇ ਹਨ,”ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।”

ਅਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ। ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ। ਅੰਮ੍ਰਿਤਪਾਲ ਕਹਿੰਦੇ ਹਨ ਕਿ ਉਹਨਾ ਦੀ ਪੜਾਈ ਵਿੱਚ ਦਿਲਚਸਪੀ ਨਾ ਹੋਣ ਕਾਰਨ ਉਹ ਦੁਬਈ ਚਲੇ ਗਏ ਅਤੇ ਫਿਰ ਪੜਾਈ ਕਰਨ ਦਾ ਵਖ਼ਤ ਨਹੀਂ ਮਿਲਿਆ।

‘ਓਹਨਾ ਦੱਸਿਆ ਕਿ ‘ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਪੜ੍ਹਿਆ ਹੈ, ਉਹ ਵੀ ਸੀਮਤ ਪੜ੍ਹਿਆ ਹੈ ਪਰ ਜਿਹੜਾ ਪੜ੍ਹਿਆ, ਉਹ ਮਾਹਰਾਜ ਦੀ ਕਿਰਪਾ ਨਾਲ ਸਮਝ ਆ ਗਿਆ ਸੀ।”ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੜ੍ਹਨ ਨਾਲੋਂ ਜ਼ਿਆਦਾ ਸੁਣਨਾ ਪਸੰਦ ਹੈ।

ਇੱਕ ਹੋਰ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਸਾਲ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਵੀ ਲਗਾਏ ਪਰ ਕਦੇ ਡਿਗਰੀ ਨਹੀਂ ਮਿਲੀ। ਕਿਤਾਬਾਂ ਨਾਲ ਆਪਣੇ ਰਿਸ਼ਤੇ ਬਾਰੇ ਉਹ ਕਹਿੰਦੇ ਹਨ, ”ਕਿਤਾਬਾਂ ਤੋਂ ਮੇਰੀ ਦੂਰੀ ਰਹੀ ਹੈ ਪਰ ਜਿਹੜੇ ਲੋਕ ਬਹੁਤ ਪੜ੍ਹਦੇ-ਲਿਖਦੇ ਹਨ। ਉਨ੍ਹਾਂ ਨਾਲ ਚਰਚਾਵਾਂ ਕਰਨ ਵਿੱਚ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ।”

ਉਨ੍ਹਾਂ ਦਾ ਕਹਿਣਾ ਹੈ,”ਇੱਕ ਤਾਂ ਸਾਡੀ ਨਸਲਕੁਸ਼ੀ ਹੋਈ ਹੈ ਅਤੇ ਫਿਰ ਉਸ ਨਸਲਕੁਸ਼ੀ ਦੀ ਚਰਚਾ ਨੂੰ ਵੀ ਟੈਬੂ ਬਣਾ ਦਿੱਤਾ ਜਾਵੇ। ਅਜਿਹੇ ਵਿੱਚ ਜਦੋਂ ਅਸੀਂ ਉਸਦੀ ਚਰਚਾ ਕਰਦੇ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਹ ਆਪ ਨਹੀਂ ਕਰ ਸਕਦਾ ਸਗੋਂ ਕੋਈ ਕਰਵਾ ਰਿਹਾ ਹੈ।”ਉਹ ਆਪਣੇ ਮੁਖਾਲਫ਼ਤ ਬਾਰੇ ਕਹਿੰਦੇ ਹਨ, ”ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੈ।

ਜਿਹੜੇ ਲੋਕ ਕਹਿੰਦੇ ਸਨ ਕਿ ਦੀਪ ਸਿੱਧੂ ਦਾ ”ਪਾਜ ਉੱਘੜ ਜਾਵੇਗਾ, ਅੱਜ ਉਨ੍ਹਾਂ ਕੋਲ ਜਵਾਬ ਨਹੀਂ ਹੈ। ਇਨ੍ਹਾਂ ਲੋਕਾਂ ਨੇ ਇੱਕ ਪੈਟਰਨ ਬਣਾ ਰੱਖਿਆ ਹੈ ਕਿ ਜਿਹੜਾ ਬੰਦਾ ਮੌਕੇ ਉੱਤੇ ਹੈ, ਉਸ ਦਾ ਵਿਰੋਧ ਕਰੋ ਅਤੇ ਜਿਹੜਾ ਸ਼ਹੀਦ ਹੋ ਗਿਆ ਉਸ ਨੂੰ ਸਵੀਕਾਰ ਕਰ ਲਓ।”ਅੱਜ 10 ਫਰਵਰੀ 2023 ਨੂੰ ਭਾਈ ਅਮ੍ਰਿਤਪਾਲ ਸਿੰਘ ਵਿਦੇਸ਼ੀ ਧਰਤੀ ਤੇ ਰਹਿਣ ਵਾਲੀ ਕਿਰਨਦੀਪ ਕੌਰ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ।

Related articles

Recent articles