ਪਟਿਆਲਾ : ਜਾਣਕਾਰੀ ਮੁਤਾਬਿਕ ਪਟਿਆਲਾ ਦੇ Dcw ਪਟਿਆਲਾ ਵਿਖੇ ਸਥਿਤ Verka ਬੂਥ ਉਪਰ ਬੀਤੀ ਰਾਤ ਇੱਕ ਮਹਿਲਾ ਪਹੁੰਚੀ ਅਤੇ ਉਥੋਂ ਦੀ ਉਸਨੇ ਇਕ 10 ਰੁਪਏ ਦਾ ਨਮਕੀਨ ਦਾ ਪੈਕਟ ਚੱਕ ਲਿਆ ਲੇਕਿਨ ਜਦੋ verka ਬੂਥ ਮੁਲਾਜਮ ਨੇ ਮਨ੍ਹਾ ਕੀਤਾ ਤਾ ਉਹ ਮਹਿਲਾ ਉਥੋਂ ਦੀ ਵਾਪਿਸ ਚੱਲੀ ਗਈ ਅਤੇ ਫਿਰ ਦੋ ਨੌਜਵਾਨਾ ਨੂੰ ਨਾਲ ਲੈ ਕੇ ਪਹੁੰਚੀ I
ਦੋਵੇ ਨੌਜਵਾਨਾਂ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਹਮਲਾ ਕੀਤਾ ਹਾਲਾਂਕਿ ਕਿ ਉਹ ਮੁਲਾਜਮ ਬਿਲਕੁਲ ਠੀਕ ਹੈ ਤੇ ਫੀਰ ਉਸਤੋਂ ਬਾਅਦ ਆਸੇ-ਪਾਸੇ ਦੇ ਲੋਕਾਂ ਨੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਕੇ ਕੁਟਾਪਾ ਉਤਾਰਿਆ ਜਿਸਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਲੋਕਾਂ ਵੱਲੋਂ ਇਸਦੀ ਜਾਣਕਾਰੀ ਅਨਾਜਮੰਡੀ ਥਾਣਾ ਪੁਲਸ ਨੂੰ ਦਿਤੀ ਗਈ ਅਤੇ ਮੌਕੇ ਤੇ ਪਹੁੰਚੇ ਪੁਲਸ ਮੁਲਾਜਮਾਂ ਨੇ ਦੋਸ਼ੀ ਨੌਜਵਾਨਾਂ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ।